Workplace ਕੂਕੀਜ਼ ਨੀਤੀ
ਇਹ Workplace ਕੂਕੀਜ਼ ਨੀਤੀ ("ਕੂਕੀਜ਼ ਨੀਤੀ") ਦੱਸਦੀ ਹੈ ਕਿ ਅਸੀਂ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ ਅਤੇ Workplace ਗੋਪਨੀਯਤਾ ਨੀਤੀ ਦੇ ਨਾਲ ਜੋੜ ਕੇ ਪੜ੍ਹੀ ਜਾਣੀ ਚਾਹੀਦੀ ਹੈ ਜੋ ਕੂਕੀਜ਼ ਰਾਹੀਂ ਸਾਡੇ ਦੁਆਰਾ ਇਕੱਤਰ ਕੀਤੇ ਵਿਅਕਤੀਗਤ ਡੇਟਾ ਦੀ ਪ੍ਰਕਿਰਿਆ 'ਤੇ ਲਾਗੂ ਹੋਵੇਗੀ। ਇਹ ਕੂਕੀਜ਼ ਨੀਤੀ ਉਦੋਂ ਲਾਗੂ ਨਹੀਂ ਹੁੰਦੀ ਜਦੋਂ ਤੁਸੀਂ ਸਾਡੀ ਪਬਲਿਕ-ਫੇਸਿੰਗ ਮਾਰਕੀਟਿੰਗ ਅਤੇ ਜਾਣਕਾਰੀ ਵੈੱਬਸਾਈਟ workplace.com (“Workplace ਸਾਈਟ”) 'ਤੇ ਜਾਂਦੇ ਹੋ।
ਕੂਕੀਜ਼ ਅਤੇ ਹੋਰ ਸਟੋਰੇਜ ਤਕਨੀਕਾਂ
ਕੂਕੀਜ਼ ਵੈੱਬ ਬ੍ਰਾਉਜ਼ਰਾਂ 'ਤੇ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤੇ ਜਾਂਦੇ ਟੈਕਸਟ ਦੇ ਛੋਟੇ ਟੁਕੜੇ ਹੁੰਦੇ ਹਨ। ਕੂਕੀਜ਼ ਦੀ ਵਰਤੋਂ ਕੰਪਿਊਟਰਾਂ, ਫ਼ੋਨਾਂ ਅਤੇ ਹੋਰ ਡਿਵਾਈਸਾਂ 'ਤੇ ਪਛਾਣਕਰਤਾਵਾਂ ਅਤੇ ਹੋਰ ਜਾਣਕਾਰੀ ਨੂੰ ਸਟੋਰ ਕਰਨ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਹੋਰ ਟੈਕਨਾਲੋਜੀਆਂ, ਜਿਨ੍ਹਾਂ ਵਿੱਚ ਤੁਹਾਡੇ ਵੈੱਬ ਬ੍ਰਾਉਜ਼ਰ 'ਤੇ ਸਾਡੇ ਵੱਲੋਂ ਸਟੋਰ ਕੀਤਾ ਡੇਟਾ, ਤੁਹਾਡੀ ਡਿਵਾਈਸ ਅਤੇ ਹੋਰ ਸਾਫ਼ਟਵੇਅਰ ਨਾਲ ਸੰਬੰਧਿਤ ਪਛਾਣਕਰਤਾ ਸ਼ਾਮਲ ਹੁੰਦੇ ਹਨ, ਨੂੰ ਇਹੋ ਜਿਹੇ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਇਸ ਨੀਤੀ ਵਿੱਚ, ਅਸੀਂ ਇਹਨਾਂ ਸਾਰੀਆਂ ਤਕਨੀਕਾਂ ਨੂੰ “ਕੂਕੀਜ਼” ਕਹਿੰਦੇ ਹਾਂ।
ਅਸੀਂ ਕੂਕੀਜ਼ ਦੀ ਵਰਤੋਂ ਕਿੱਥੇ ਕਰਦੇ ਹਾਂ?
ਅਸੀਂ ਤੁਹਾਡੇ ਕੰਪਿਊਟਰ ਜਾਂ ਡਿਵਾਈਸ 'ਤੇ ਕੂਕੀਜ਼ ਰੱਖ ਸਕਦੇ ਹਾਂ, ਅਤੇ ਕੂਕੀਜ਼ ਵਿੱਚ ਸਟੋਰ ਕੀਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਜਦੋਂ ਤੁਸੀਂ ਔਨਲਾਈਨ Workplace ਉਤਪਾਦ ਦੀ ਵਰਤੋਂ ਕਰਦੇ ਹੋ ਜੋ ਅਸੀਂ ਸਾਡੇ ਗਾਹਕਾਂ (ਉਹ ਸੰਸਥਾ ਜਿਸ ਲਈ ਤੁਸੀਂ ਕੰਮ ਕਰਦੇ ਹੋ ਜਾਂ ਜਿਸ ਲਈ ਤੁਹਾਡੇ ਅਕਾਊਂਟ ਦਾ ਪ੍ਰਬੰਧ ਕੀਤਾ ਗਿਆ ਹੈ) ਨੂੰ ਪ੍ਰਦਾਨ ਕਰਦੇ ਹਾਂ ਜੋ ਯੂਜ਼ਰਾਂ ਨੂੰ ਸਹਿਯੋਗ ਕਰਨ ਅਤੇ ਕੰਮ 'ਤੇ ਜਾਣਕਾਰੀ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ, , ਜਿਸ ਵਿੱਚ Workplace ਉਤਪਾਦ, ਐਪਸ ਅਤੇ ਸੰਬੰਧਿਤ ਔਨਲਾਈਨ ਸੇਵਾਵਾਂ (ਇਕੱਠੇ "Workplace ਸੇਵਾਵਾਂ") ਸ਼ਾਮਲ ਹਨ।
ਕੁਕੀਜ਼ ਕਿੰਨੀ ਦੇਰ ਚੱਲਦੀਆਂ ਹਨ?
ਸਾਰੀਆਂ ਕੂਕੀਜ਼ ਦੀ ਮਿਆਦ ਪੁੱਗਣ ਦੀਆਂ ਤਾਰੀਖਾਂ ਹੁੰਦੀਆਂ ਹਨ ਜੋ ਇਹ ਨਿਰਧਾਰਤ ਕਰਦੀਆਂ ਹਨ ਕਿ ਉਹ ਤੁਹਾਡੇ ਬ੍ਰਾਊਜ਼ਰ ਜਾਂ ਤੁਹਾਡੀ ਡਿਵਾਈਸ 'ਤੇ ਕਿੰਨੀ ਦੇਰ ਰਹਿੰਦੀਆਂ ਹਨ ਅਤੇ ਇਹਨਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ:
- ਸੈਸ਼ਨ ਕੂਕੀਜ਼ - ਇਹ ਅਸਥਾਈ ਕੂਕੀਜ਼ ਹਨ ਜਿਨ੍ਹਾਂ ਦੀ ਮਿਆਦ ਪੁੱਗ ਜਾਂਦੀ ਹੈ (ਅਤੇ ਆਪਣੇ ਆਪ ਮਿਟਾ ਦਿੱਤੀ ਜਾਂਦੀ ਹੈ) ਜਦੋਂ ਵੀ ਤੁਸੀਂ ਆਪਣਾ ਬ੍ਰਾਊਜ਼ਰ ਬੰਦ ਕਰਦੇ ਹੋ।
- ਸਥਿਰ ਕੂਕੀਜ਼ - ਇਹਨਾਂ ਦੀ ਆਮ ਤੌਰ 'ਤੇ ਮਿਆਦ ਪੁੱਗਣ ਦੀ ਮਿਤੀ ਹੁੰਦੀ ਹੈ ਅਤੇ ਇਸਲਈ ਤੁਹਾਡੇ ਬ੍ਰਾਊਜ਼ਰ ਵਿੱਚ ਉਦੋਂ ਤੱਕ ਰਹੋ ਜਦੋਂ ਤੱਕ ਉਹਨਾਂ ਦੀ ਮਿਆਦ ਖਤਮ ਨਹੀਂ ਹੋ ਜਾਂਦੀ, ਜਾਂ ਜਦੋਂ ਤੱਕ ਤੁਸੀਂ ਉਹਨਾਂ ਨੂੰ ਹੱਥੀਂ ਮਿਟਾ ਨਹੀਂ ਦਿੰਦੇ।
ਅਸੀਂ ਕੂਕੀਜ਼ ਦੀ ਵਰਤੋਂ ਕਿਉਂ ਕਰਦੇ ਹਾਂ?
ਕੂਕੀਜ਼ ਸਾਡੇ Workplace ਸੇਵਾਵਾਂ ਨੂੰ ਪ੍ਰਦਾਨ ਕਰਨ, ਸੁਰੱਖਿਅਤ ਕਰਨ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ, ਜਿਵੇਂ ਕਿ ਸਮੱਗਰੀ ਨੂੰ ਵਿਅਕਤੀਗਤ ਬਣਾਉਣਾ ਅਤੇ ਵਧੇੇਰੇ ਸੁਰੱਖਿਅਤ ਅਨੁਭਵ ਪ੍ਰਦਾਨ ਕਰਨਾ।
ਖਾਸ ਤੌਰ 'ਤੇ, ਅਸੀਂ ਹੇਠਾਂ ਲਿਖੇ ਉਦੇਸ਼ਾਂ ਲਈ ਉਨ੍ਹਾਂ ਦੀ ਵਰਤੋਂ ਕਰਦੇ ਹਾਂ:
ਕੂਕੀ ਦੀਆਂ ਕਿਸਮਾਂ | ਉਦੇਸ਼ |
---|---|
ਪ੍ਰਮਾਣੀਕਰਨ | ਅਸੀਂ ਕੂਕੀਜ਼ ਦੀ ਵਰਤੋਂ ਤੁਹਾਡੇ ਅਕਾਊਂਟ ਦੀ ਪੁਸ਼ਟੀ ਕਰਨ ਲਈ ਕਰਦੇ ਹਾਂ ਅਤੇ ਇਹ ਨਿਰਧਾਰਤ ਕਰਦੇ ਹਾਂ ਕਿ ਤੁਸੀਂ ਕਦੋਂ ਲੌਗ ਇਨ ਕੀਤਾ ਹੈ, ਇਸ ਤਰ੍ਹਾਂ ਅਸੀਂ ਤੁਹਾਡੇ ਲਈ Workplace ਸੇਵਾਵਾਂ ਨੂੰ ਐਕਸੈਸ ਕਰਨ ਅਤੇ ਤੁਹਾਡੇ ਲਈ ਢੁਕਵੇਂ ਅਨੁਭਵ ਅਤੇ ਵਿਸ਼ੇਸ਼ਤਾਵਾਂ ਦਿਖਾਉਣਾ ਅਸਾਨ ਬਣਾ ਸਕਦੇ ਹਾਂ। ਉਦਾਹਰਨ ਲਈ: ਅਸੀਂ ਤੁਹਾਡੇ ਬ੍ਰਾਊਜ਼ਰ ਨੂੰ ਯਾਦ ਰੱਖਣ ਵਿੱਚ ਮਦਦ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ ਤਾਂ ਜੋ ਤੁਹਾਨੂੰ Workplace ਸੇਵਾਵਾਂ ਵਿੱਚ ਲੌਗਇਨ ਕਰਦੇ ਰਹਿਣ ਦੀ ਲੋੜ ਨਾ ਪਵੇ। |
ਸੁਰੱਖਿਆ, ਸਾਈਟ ਅਤੇ ਉਤਪਾਦ ਅਖੰਡਤਾ | ਅਸੀਂ ਤੁਹਾਡੇ ਅਕਾਊਂਟ, ਡੇਟਾ ਅਤੇ Workplace ਸੇਵਾਵਾਂ ਨੂੰ ਸੁਰੱਖਿਅਤ ਅਤੇ ਸੰਕਟਮੁਕਤ ਰੱਖਣ ਵਿੱਚ ਸਾਡੀ ਮਦਦ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ: ਕੂਕੀਜ਼ ਵਾਧੂ ਸੁਰੱਖਿਆ ਮਾਪਦੰਡਾਂ ਨੂੰ ਪਛਾਣਨ ਅਤੇ ਲਾਗੂ ਕਰਨ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਅਧਿਕਾਰ ਦੇ Workplace ਅਕਾਊਂਟ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਜਿਵੇਂ ਕਿ, ਵੱਖ-ਵੱਖ ਪਾਸਵਰਡਾਂ ਦਾ ਤੇਜ਼ੀ ਨਾਲ ਅਨੁਮਾਨ ਲਗਾ ਕੇ। ਅਸੀਂ ਕੂਕੀਜ਼ ਨੂੰ ਜਾਣਕਾਰੀ ਸਟੋਰ ਕਰਨ ਲਈ ਵੀ ਵਰਤਦੇ ਹਾਂ ਜੋ ਕਿ ਤੁਹਾਡੇ ਵੱਲੋਂ ਪਾਸਵਰਡ ਭੁੱਲ ਜਾਣ ਦੀ ਸੂਰਤ ਵਿੱਚ ਤੁਹਾਡੇ ਖਾਤੇ ਨੂੰ ਪੁਨਰ ਪ੍ਰਾਪਤ ਕਰਨ ਜਾਂ ਜੇ ਤੁਸੀਂ ਸਾਨੂੰ ਦੱਸਦੇ ਹੋ ਕਿ ਤੁਹਾਡਾ ਖਾਤਾ ਹੈਕ ਕੀਤਾ ਗਿਆ ਹੈ ਤਾਂ ਵਾਧੂ ਪ੍ਰਮਾਣਿਕਤਾ ਲੈਣ ਦੀ ਆਗਿਆ ਦਿੰਦੀ ਹੈ। ਅਸੀਂ ਉਨ੍ਹਾਂ ਗਤੀਵਿਧੀਆਂ ਨਾਲ ਨਜਿੱਠਣ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਜਾਂ Workplace ਸੇਵਾਵਾਂ ਨੂੰ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਨੂੰ ਘਟਾ ਦੇਣ। |
ਫ਼ੀਚਰ ਅਤੇ ਸੇਵਾਵਾਂ | ਅਸੀਂ ਕੂਕੀਜ਼ ਦੀ ਵਰਤੋਂ ਉਸ ਕਾਰਜਾਤਮਿਕਤਾ ਨੂੰ ਸਮਰੱਥ ਬਣਾਉਣ ਲਈ ਕਰਦੇ ਹਾਂ, ਜੋ Workplace ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਉਦਾਹਰਨ ਲਈ: ਕੂਕੀਜ਼ ਸਾਡੀ ਤਰਜੀਹਾਂ ਨੂੰ ਸਟੋਰ ਕਰਨ ਵਿੱਚ ਮਦਦ ਕਰਦੀਆਂ ਹਨ, ਇਹ ਜਾਣਨ ਵਿੱਚ ਸਾਡੀ ਮਦਦ ਕਰਦੀਆਂ ਹਨ ਕਿ ਤੁਸੀਂ Workplace ਸਮੱਗਰੀ ਨੂੰ ਕਦੋਂ ਦੇਖਿਆ ਜਾਂ ਉਸ ਨਾਲ ਇੰਟਰੈਕਟ ਕੀਤਾ ਹੈ, ਅਤੇ ਪ੍ਰੋਵਕੂਕੀਜ਼ ਤਰਜੀਹਾਂ ਨੂੰ ਸਟੋਰ ਕਰਨ, ਇਹ ਜਾਣਨ ਵਿੱਚ ਸਾਡੀ ਮਦਦ ਕਰਦੀਆਂ ਹਨ ਕਿ ਤੁਸੀਂ Workplace ਸਮੱਗਰੀ ਨੂੰ ਕਦੋਂ ਦੇਖਿਆ ਜਾਂ ਇੰਟਰੈਕਟ ਕੀਤਾ ਹੈ, ਅਤੇ ਤੁਹਾਨੂੰ ਅਨੁਕੂਲਿਤ ਸਮੱਗਰੀ ਅਤੇ ਅਨੁਭਵ ਪ੍ਰਦਾਨ ਕਰਦੇ ਹਨ। ਅਸੀਂ ਤੁਹਾਡੇ ਸਥਾਨ ਨਾਲ ਸੰਬੰਧਿਤ ਸਮੱਗਰੀ ਪ੍ਰਦਾਨ ਕਰਨ ਵਿੱਚ ਮਦਦ ਦੇ ਲਈ ਵੀ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ: ਅਸੀਂ ਉਸ ਕੂਕੀ ਵਿੱਚ ਜਾਣਕਾਰੀ ਇਕੱਤਰ ਕਰਦੇ ਹਾਂ ਜਿਸਨੂੰ ਤੁਹਾਡੇ ਬ੍ਰਾਉਜ਼ਰ ਜਾਂ ਡਿਵਾਈਸ 'ਤੇ ਰੱਖਿਆ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਸੇਵਾ ਨੂੰ ਆਪਣੀ ਚੋਣਵੀਂ ਭਾਸ਼ਾ ਵਿੱਚ ਦੇਖੋਗੇ। |
ਕਾਰਗੁਜ਼ਾਰੀ | ਅਸੀਂ ਤੁਹਾਨੂੰ ਵੱਦ ਤੋਂ ਵੱਦ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ: ਕੂਕੀਜ਼ ਸਾਨੂੰ ਸਰਵਰਾਂ ਦੇ ਵਿੱਚ ਟ੍ਰੈਫ਼ਿਕ ਦਾ ਰੂਟ ਬਣਾਉਣ ਅਤੇ Workplace ਸੇਵਾਵਾਂ ਵਿਭਿੰਨ ਲੋਕਾਂ ਲਈ ਕਿੰਨੀ ਜਲਦੀ ਲੋਡ ਹੁੰਦੇ ਹਨ ਇਸ ਬਾਰੇ ਸਮਝਣ ਵਿੱਚ ਮਦਦ ਕਰਦੀਆਂ ਹਨ। ਕੂਕੀਜ਼ ਸਾਨੂੰ ਤੁਹਾਡੀ ਸਕ੍ਰੀਨ ਅਤੇ ਵਿੰਡੋਜ਼ ਦੇ ਅਨੁਪਾਤ ਅਤੇ ਮਾਪਾਂ ਨੂੰ ਰਿਕਾਰਡ ਕਰਨ ਵਿੱਚ ਅਤੇ ਇਹ ਜਾਣਨ ਵਿੱਚ ਕਿ ਕੀ ਤੁਸੀਂ ਉੱਚ-ਕੰਟ੍ਰਾਸਟ ਮੋਡ ਨੂੰ ਸਮਰੱਥ ਕੀਤਾ ਹੈ ਕਿ ਨਹੀਂ, ਮਦਦ ਵੀ ਕਰਦੀਆਂ ਹਨ, ਤਾਂ ਜੋ ਅਸੀਂ ਆਪਣੀਆਂ ਸਾਈਟਾਂ ਅਤੇ ਐਪਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰ ਸਕੀਏ। |
ਵਿਸ਼ਲੇਸ਼ਣ ਅਤੇ ਖੋਜ | ਅਸੀਂ ਕੂਕੀਜ਼ ਦੀ ਵਰਤੋਂ ਇਸ ਗੱਲ ਨੂੰ ਬਿਹਤਰ ਸਮਝਣ ਲਈ ਕਰਦੇ ਹਾਂ ਕਿ ਲੋਕ Workplace ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ ਤਾਂ ਕਿ ਅਸੀਂ ਉਨ੍ਹਾਂ ਨੂੰ ਸੁਧਾਰ ਸਕੀਏ। ਉਦਾਹਰਨ ਲਈ: ਕੂਕੀਜ਼ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ ਕਿ ਲੋਕ Workplace ਸੇਵਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ, ਵਿਸ਼ਲੇਸ਼ਣ ਕਰਦੀਆਂ ਹਨ ਕਿ Workplace ਸੇਵਾਵਾਂ ਦੇ ਕਿਹੜੇ ਹਿੱਸੇ ਲੋਕਾਂ ਨੂੰ ਸਭ ਤੋਂ ਵੱਧ ਲਾਹੇਵੰਦ ਲੱਗਦੇ ਹਨ ਅਤੇ ਪਤਾ ਕਰਦੀਆਂ ਹਨ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। |
ਅਸੀਂ ਕਿਹੜੀਆਂ ਕੂਕੀਜ਼ ਦੀ ਵਰਤੋਂ ਕਰਦੇ ਹਾਂ?
ਸਾਡੇ ਵੱਲੋਂ ਵਰਤੀਆਂ ਜਾਂਦੀਆਂ ਕੂਕੀਜ਼ ਵਿੱਚ ਸੈਸ਼ਨ ਕੂਕੀਜ਼ ਸ਼ਾਮਲ ਹੁੰਦੀਆਂ ਹਨ, ਜੋ ਤੁਹਾਡੇ ਵੱਲੋਂ ਬ੍ਰਾਉਜ਼ਰ ਬੰਦ ਕਰਨ 'ਤੇ ਮਿਟਾ ਦਿੱਤੀਆਂ ਜਾਂਦੀਆਂ ਹਨ ਅਤੇ ਸਥਿਰ ਕੂਕੀਜ਼, ਜੋ ਕਿ ਮਿਆਦ ਸਮਾਪਤੀ ਤੱਕ ਜਾਂ ਤੁਹਾਡੇ ਵੱਲੋਂ ਮਿਟਾਏ ਜਾਣ ਤੱਕ ਤੁਹਾਡੇ ਬ੍ਰਾਉਜ਼ਰ 'ਤੇ ਰਹਿੰਦੀਆਂ ਹਨ।
ਅਸੀਂ Workplace ਸੇਵਾਵਾਂ ਵਿੱਚ ਸਿਰਫ਼ ਪਹਿਲੀ ਪਾਰਟੀ ਦੀਆਂ ਕੂਕੀਜ਼ ਸੈਟ ਕਰਦੇ ਹਾਂ। ਤੀਜੀ ਧਿਰ ਦੀਆਂ ਕੂਕੀਜ਼ Workplace ਸੇਵਾਵਾਂ ਵਿੱਚ ਸੈਟ ਨਹੀਂ ਕੀਤੀਆਂ ਗਈਆਂ ਹਨ।
ਤੁਸੀਂ ਸਾਡੀਆਂ ਕੂਕੀਜ਼ ਦੀ ਵਰਤੋਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹੋ
ਤੁਹਾਡਾ ਬ੍ਰਾਉਜ਼ਰ ਜਾਂ ਡਿਵਾਈਸ ਅਜਿਹੀਆਂ ਸੈਟਿੰਗਾਂ ਦੀ ਪੇਸ਼ਕਸ਼ ਕਰ ਸਕਦੇ ਹਨ ਜੋ ਕਿ ਤੁਹਾਨੂੰ ਇਸ ਦੇ ਯੋਗ ਬਣਾਉਂਦੀਆਂ ਹਨ ਕਿ ਬ੍ਰਾਉਜ਼ਰ ਕੂਕੀਜ਼ ਨੂੰ ਸੈੱਟ ਕਰਨਾ ਚੁਣਨਾ ਹੈ ਜਾਂ ਉਨ੍ਹਾਂ ਨੂੰ ਮਿਟਾਉਣਾ ਹੈ। ਇਹਨਾਂ ਕੰਟਰੋਲਾਂ ਬਾਰੇ ਹੋਰ ਜਾਣਕਾਰੀ ਲਈ ਸਾਡੇ ਬ੍ਰਾਉਜ਼ਰ ਜਾਂ ਡਿਵਾਈਸ ਦੀ ਮਦਦ ਸਮੱਗਰੀ ਦੇਖੋ। ਜੇਕਰ ਤੁਸੀਂ ਬ੍ਰਾਉਜ਼ਰ ਕੂਕੀ ਦੀ ਵਰਤੋਂ ਨੂੰ ਅਸਮਰਥਿਤ ਕਰਦੇ ਹੋ ਤਾਂ Workplace ਸੇਵਾਵਾਂ ਦੇ ਕੁਝ ਹਿੱਸੇ ਸਹੀ ਢੰਗ ਨਾਲ ਕੰਮ ਨਹੀਂ ਕਰਨਗੇ।
ਪਿਛਲੇ ਸੰਸ਼ੋਧਨ ਦੀ ਮਿਤੀ: 10 ਜੂਨ, 2022